CHRUCH 'ਚ ਹੋਈ ਘਟਨਾ ਤੋਂ ਬਾਅਦ, ADGP ਅਰਪਿਤ ਸ਼ੁਕਲਾ ਨੇ ਧਾਰਮਿਕ ਸਥਾਨਾਂ ਦਾ ਲਿਆ ਜਾਇਜ਼ਾ | OneIndia Punjabi

CHRUCH 'ਚ ਹੋਈ ਘਟਨਾ ਤੋਂ ਬਾਅਦ, ADGP ਅਰਪਿਤ ਸ਼ੁਕਲਾ ਨੇ ਧਾਰਮਿਕ ਸਥਾਨਾਂ ਦਾ ਲਿਆ ਜਾਇਜ਼ਾ | OneIndia Punjabi

ਬੀਤੇ ਦਿਨੀਂ ਤਰਨਤਾਰਨ ਵਿਖੇ ਚਰਚ 'ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਨਿਹੰਗ ਸਿੰਘਾਂ ਅਤੇ ਇਸਾਈ ਭਾਈਚਾਰੇ ਵਿੱਚ ਪੈਦਾ ਹੋਏ ਟਕਰਾਅ ਦੇ ਮੱਦੇਨਜ਼ਰ, ਪੰਜਾਬ ਪੁਲਿਸ ਦੇ ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 'ਤੇ ਮੋਹਾਲੀ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ, ਉਹਨਾਂ ਉਥੇ ਲੱਗੇ cctv ਕੈਮਰਿਆਂ ਦੀ ਜਾਂਚ ਕੀਤੀ। ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਡੀਜੀਪੀ ਦੀਆਂ ਹਦਾਇਤਾਂ ’ਤੇ ਪੂਰੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਏਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਭਾਵੇਂ ਕੋਈ ਮੰਦਰ ਹੋਵੇ, ਗੁਰਦੁਆਰਾ ਹੋਵੇ ਜਾਂ ਕੋਈ ਹੋਰ ਧਾਰਮਿਕ ਸਥਾਨ,ਕਿਤੇ ਵੀ ਅਮਨ-ਕਾਨੂੰਨ ਦੀ ਸਥਿਤੀ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। br


User: Oneindia Punjabi

Views: 0

Uploaded: 2022-09-02

Duration: 02:14

Your Page Title