ਮਰਸੀਡੀਜ਼ ਕਾਰ 'ਤੇ ਸਰਕਾਰੀ ਕਣਕ ਲੈਣ ਪਹੁੰਚਿਆ "ਗ਼ਰੀਬ" | OneIndia Punjabi

ਮਰਸੀਡੀਜ਼ ਕਾਰ 'ਤੇ ਸਰਕਾਰੀ ਕਣਕ ਲੈਣ ਪਹੁੰਚਿਆ "ਗ਼ਰੀਬ" | OneIndia Punjabi

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਟਾ ਦਾਲ ਸਕੀਮ ਗਰੀਬ ਵਰਗ ਦੇ ਲੋਕਾਂ ਲਈ ਸ਼ੁਰੂ ਕੀਤੀ ਗਈ ਸੀ। ਪਰ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਇੱਕ ਅਜਿਹੇ ਗਰੀਬ ਨਾਲ ਜਿਹੜਾ ਮਰਸਡੀਜ਼ ਕਾਰ 'ਤੇ ਸਰਕਾਰੀ ਡੀਪੂ ਤੋਂ 2 ਰੁਪਏ ਕਿੱਲੋ ਗਰੀਬਾਂ ਨੂੰ ਮਿਲਣ ਵਾਲੀ ਕਣਕ ਲੈਣ ਪਹੁੰਚਿਆ। ਇਹ ਵੀਡੀਓ ਹੁਸ਼ਿਆਰਪੁਰ ਦੇ ਸਰਕਾਰੀ ਕਣਕ ਵਾਲੇ ਡੀਪੂ ਦੇ ਬਾਹਰ ਦੀ ਹੈ, ਜਿੱਥੇ ਇੱਕ ਵਿਅਕਤੀ ਮਰਸਡੀਜ਼ ਕਾਰ 'ਤੇ 2 ਰੁਪਏ ਕਿੱਲੋ ਵਾਲੀ ਸਰਕਾਰੀ ਕਣਕ ਦੇ 4 ਗੱਟੇ ਆਪਣੀ ਮਰਸਡੀਜ਼ ਗੱਡੀ ਦੀ ਡਿੱਗੀ 'ਚ ਰੱਖਦਾ ਤੇ ਉਥੋਂ ਚਲਾ ਜਾਂਦਾ ਹੈ। ਗੱਡੀ ਵੀ VIP ਤੇ ਨੰਬਰ ਵੀ VIP, ਫਿਰ ਇਸ ਧਨਾਢ ਨੂੰ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਲੈਣ ਦੀ ਕੀ ਜਰੂਰਤ ਪੈ ਗਈ। ਉਧਰ ਵੀਡੀਓ ਬਣਾਉਣ ਵਾਲੇ ਸ਼ਕਸ਼ ਨੇ ਜਦ ਡੀਪੂ ਹੋਲਡਰ ਨੂੰ ਇਸ ਬਾਰੇ ਪੁੱਛਿਆ ਤਾਂ ਡੀਪੂ ਹੋਲਡਰ ਨੇ ਇਸ ਬਾਰੇ ਆਪਣਾ ਵੱਖਰਾ ਤਰਕ ਦੱਸਿਆ। ਜਦ ਮਰਸੀਡੀਜ਼ ਵਾਲੇ ਨੂੰ ਉਸ ਦੇ ਘਰ ਜਾਕੇ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਕੋਈ ਕਰੋੜਪਤੀ ਨਹੀਂ ਬਲਕਿ ਕਿਸੇ ਦੀ ਮੰਗਵੀਂ ਗੱਡੀ 'ਚ ਕਣਕ ਲੈਣ ਗਿਆ ਸੀ।


User: Oneindia Punjabi

Views: 0

Uploaded: 2022-09-06

Duration: 03:59