ਸ਼ਿਵਸੈਨਾ ਆਗੂ ਦਾ ਭਰਾ ਨਿਕਲਿਆ ਮੋਟਰਸਾਈਕਲ ਚੋਰ ਗਿਰੋਹ ਦਾ ਸਰਗਨਾ | OneIndia Punjabi

 ਸ਼ਿਵਸੈਨਾ ਆਗੂ ਦਾ ਭਰਾ ਨਿਕਲਿਆ ਮੋਟਰਸਾਈਕਲ ਚੋਰ ਗਿਰੋਹ ਦਾ ਸਰਗਨਾ | OneIndia Punjabi

ਗੁਰਦਾਸਪੁਰ ਪੁਲਿਸ ਨੇ ਚੋਰੀ ਦੇ 20 ਮੋਟਸਾਈਕਲਾਂ ਸਮੇਤ ਸ਼ਿਵਸੈਨਾ ਆਗੂ ਦਾ ਭਰਾ ਅਤੇ ਇਕ ਸਾਥੀ ਗਿਰਫਤਾਰ ਕੀਤਾ ਏ। ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਅਜੇ ਕੁਮਾਰ ਅਤੇ ਅੰਕੁਸ਼ ਮਹਾਜਨ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਧਾਰੀਵਾਲ ਪਿੰਡ ਦੇ ਰਹਿਣ ਵਾਲੇ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਏ ਕਿ ਮੁਲਜ਼ਮ ਅੰਕੁਸ਼ ਮਹਾਜਨ ਸ਼ਿਵ ਸੈਨਾ ਹਿੰਦੂਸਤਾਨ ਦੇ ਇੱਕ ਸੀਨੀਅਰ ਆਗੂ ਦਾ ਸਕਾ ਭਰਾ ਏ। ਸੀਆਈਏ ਸਟਾਫ ਗੁਰਦਾਸਪੁਰ ਦੇ ਇੰਚਾਰਜ ਇੰਸਪੈਕਟਰ ਕਪਿਲ ਕੌਸ਼ਲ ਨੇ ਦੱਸਿਆ ਕਿ ਮੁਲਜ਼ਮ ਪਿਛਲੇ ਕੁਝ ਸਮੇਂ ਤੋਂ ਮੋਟਰਸਾਈਕਲ ਚੋਰੀ ਕਰਦੇ ਆ ਰਹੇ ਸਨ ਅਤੇ ਚੋਰੀ ਕਰਕੇ ਪਹਿਲਾਂ ਤਾਂ ਇਨ੍ਹਾਂ ਦੇ ਪਹੀਏ ਕੱਢ ਕੇ ਵੇਚਦੇ ਸਨ ਅਤੇ ਫਿਰ ਬਾਕੀ ਬਚਿਆ ਹਿੱਸਾ ਕਬਾੜ ਵਿੱਚ ਵੇਚ ਦਿੰਦੇ ਸਨ |


User: Oneindia Punjabi

Views: 0

Uploaded: 2022-09-20

Duration: 01:00

Your Page Title