Jenny Johal ਦੇ Song 'ਲੈਟਰ ਟੂ ਸੀਐਮ' ਦੇ ਰਿਲੀਜ਼ ਤੋਂ ਬਾਅਦ ਗਰਮਾਈ ਸਿਆਸਤ, Jenny ਨੇ Mann ਸਰਕਾਰ 'ਤੇ ਚੁੱਕੇ ਸਵਾਲ

Jenny Johal ਦੇ Song 'ਲੈਟਰ ਟੂ ਸੀਐਮ' ਦੇ ਰਿਲੀਜ਼ ਤੋਂ ਬਾਅਦ ਗਰਮਾਈ ਸਿਆਸਤ, Jenny ਨੇ Mann ਸਰਕਾਰ 'ਤੇ ਚੁੱਕੇ ਸਵਾਲ

ਪੰਜਾਬੀ ਗਾਇਕਾ ਜੈਨੀ ਜੌਹਲ ਨੇ ਰਿਲੀਜ਼ ਹੋਏ ਗੀਤ ਨੇ ਤਹਿਲਕਾ ਮਚਾ ਦਿੱਤਾ ਹੈ। ਜੈਨੀ ਵੱਲੋਂ ਗਾਇਆ ਗੀਤ ਯੂ-ਟਿਊਬ 'ਤੇ ਅੱਜ ਰਿਲੀਜ਼ ਹੋਇਆ ਹੈ ਜਿਸ ਦਾ ਟਾਈਟਲ 'ਲੈਟਰ ਟੂ ਸੀਐਮ' ਹੈ। ਇਸ ਗੀਤ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬਹੁਤ ਕੁਝ ਕਿਹਾ ਗਿਆ ਹੈ। ਇਸ ਗਾਣੇ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ। ਦਰਅਸਲ ਆਪਣੇ ਗੀਤ 'ਲੈਟਰ ਟੂ ਸੀਐੱਮ' 'ਚ ਜੈਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਖ਼ੁਦ ਜੈਨੀ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਵੱਡੀ ਗਿਣਤੀ 'ਚ ਲੋਕ ਪਸੰਦ ਕਰ ਰਹੇ ਹਨ। #JennyJohal #BhagwantMann #LettertoCM


User: Oneindia Punjabi

Views: 4

Uploaded: 2022-10-08

Duration: 01:15

Your Page Title