ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ

ਵਾਹਨਾਂ ਦੀ ਲੁੱਟ ਖੋਹ ਕਰਨ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦੇ ਕਈ ਵਾਹਨ ਹੋਏ ਬਰਾਮਦ

pਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਸੁਲਤਾਨ ਵਿੰਡ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਇੱਕ ਮੋਟਰਸਾਈਕਲ ਨਾਲ ਕਾਬੂ ਕੀਤਾ ਤਾਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਉਹਨਾਂ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਜਦੋਂ ਰਿਮਾਂਡ ਦੌਰਾਨ ਪੁੱਛਕਿਛ ਕੀਤੀ ਗਈ ਤਾਂ ਉਹਨਾਂ ਕੋਲੋਂ ਛੇ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਉਹਨਾਂ ਕਿਹਾ ਕਿ ਇਹ ਲੋਕ ਮੰਦਰਾ ਗੁਰਦੁਆਰਾ ਅਤੇ ਪਾਰਕਾਂ ਵਿੱਚ ਆਏ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਪੂਰਾ ਹੋਣ ਤੇ ਅੱਜ ਇਹਨਾਂ ਨੂੰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹਨਾਂ ਦਾ ਰਿਮਾਂਡ ਲੈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। brbr p


User: ETVBHARAT

Views: 0

Uploaded: 2025-01-06

Duration: 02:27

Your Page Title