ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ

ਸੀਆਈਏ ਸਟਾਫ ਬਠਿੰਡਾ ਨੇ ਦੋ ਨੌਜਵਾਨਾਂ ਤੋਂ ਚਾਈਨਾ ਡੋਰ ਦਾ ਜਖੀਰਾ ਕੀਤਾ ਬਰਾਮਦ

pਬਠਿੰਡਾ: ਬਸੰਤ ਪੰਚਮੀ ਦੇ ਤਿਉਹਰ ਨੇੜੇ ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਹੁਣ ਸਖ਼ਤ ਕਦਮ ਚੁੱਕਦੇ ਹੋਏ ਦੋ ਨੌਜਵਾਨਾਂ ਨੂੰ 120 ਗੁੱਟ ਚਾਈਨਾ ਡੋਰ ਸਣੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਸਟਾਫ ਦੋ ਦੇ ਇੰਚਾਰਜ ਕਰਨਦੀਪ ਸਿੰਘ ਨੇ ਦੱਸਿਆ ਕਿ ਏਐਸਆਈ ਜਰਨੈਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਿਆਣਾ ਨਾਲ ਸੰਬੰਧਿਤ ਦੋ ਨੌਜਵਾਨਾਂ ਵੱਲੋਂ ਬਠਿੰਡਾ ਵਿੱਚ ਚਾਈਨਾ ਡੋਰ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਪਾਬੰਦੀ ਸ਼ੁਦਾ 120 ਗੁੱਟ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ। ਉਹਨਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਚੀਜ਼ ਨੂੰ ਖੰਘਾਲਿਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਇਹ ਚਾਈਨਾ ਡੋਰ ਕਿੱਥੋਂ ਮੰਗਵਾਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਉਹਨਾਂ ਦੱਸਿਆ ਕਿ ਇਹ ਚਾਈਨਾ ਡੋਰ ਇਹਨਾਂ ਨੌਜਵਾਨਾਂ ਵੱਲੋਂ ਹਰਿਆਣਾ ਦੇ ਕਾਲਿਆਂ ਵਾਲੀ ਤੋਂ ਲਿਆਂਦੀ ਗਈ ਸੀ ਜਿਸ ਵਿਅਕਤੀ ਤੋਂ ਇਹ ਚਾਈਨਾ ਡੋਰ ਲਿਆਂਦੀ ਗਈ ਸੀ ਉਸ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। p


User: ETVBHARAT

Views: 0

Uploaded: 2025-01-18

Duration: 01:37

Your Page Title