ਨਗਰ ਕੌਂਸਲ ਦੇ ਨਵਨਿਯੁਕਤ ਪ੍ਰਧਾਨ ਨੇ ਸੰਭਾਲਿਆ ਅਹੁਦਾ ਹੋਵੇਗਾ ਵਿਕਾਸ ਦਾ ਖ਼ਾਸ ਕੰਮ,ਸ਼ਹਿਰ ਲਈ ਵੱਡਾ ਐਲਾਨ ?

ਨਗਰ ਕੌਂਸਲ ਦੇ ਨਵਨਿਯੁਕਤ ਪ੍ਰਧਾਨ ਨੇ ਸੰਭਾਲਿਆ ਅਹੁਦਾ ਹੋਵੇਗਾ ਵਿਕਾਸ ਦਾ ਖ਼ਾਸ ਕੰਮ,ਸ਼ਹਿਰ ਲਈ ਵੱਡਾ ਐਲਾਨ ?

ਨਗਰ ਕੌਂਸਲ ਅਮਲੋਹ ਦੇ ਨਵਨਿਯੁਕਤ ਪ੍ਰਧਾਨ ਸਿਕੰਦਰ ਸਿੰਘ ਗੋਗੀ ਵੱਲੋਂ ਹਲਕਾ ਵਿਧਾਇਕ MLA Gurinder Gary ਦੀ ਹਾਜ਼ਰੀ ਵਿੱਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਗਿਆ ਅਤੇ‌ ਵਿਧਾਇਕ ਗੈਰੀ ਬੜਿੰਗ ਵੱਲੋਂ ਗੋਗੀ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਕਰਵਾਏ ਤਾਜਪੋਸ਼ੀ ਸਮਾਗਮ ਵਿੱਚ ਕੌਂਸਲਰਾਂ, ਸ਼ਹਿਰ ਵਾਸੀਆਂ ਅਤੇ ਪਾਰਟੀ ਵਰਕਰਾਂ ਵੱਲੋਂ ਸ਼ਿਰਕਤ ਕੀਤੀ ਗਈ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਅਮਲੋਹ ਸ਼ਹਿਰ ਵਿਚ ਹੋਣ ਵਾਲੇ ਕੰਮ ਜਲਦ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਸਾਡੀ ਪਾਰਟੀ ਦੇ ਟਕਸਾਲੀ ਆਗੂ ਸਿਕੰਦਰ ਸਿੰਘ ਗੋਗੀ ਵੱਲੋਂ ਆਪਣੀ ਟੀਮ ਸਮੇਤ ਜ਼ਿਮੇਵਾਰੀ ਸੰਭਾਲੀ ਹੈ ਅਤੇ ਸਾਨੂੰ ਉਮੀਦ ਹੈ ਪ੍ਰਧਾਨ ਗੋਗੀ ਸ਼ਹਿਰ ਵਾਸੀਆਂ ਦੀਆਂ ਆਸਾਂ ਉਮੀਦਾਂ ਤੇ ਖਰਾ ਉਤਰਨਗੇ। ਉਹਨਾਂ ਅੱਗੇ ਕਿਹਾ ਕਿ ਸਾਡੇ ਵੱਲੋਂ ਨਗਰ ਕੌਂਸਲ ਅਮਲੋਹ ਨੂੰ ਸਹਿਰ ਦੇ ਵਿਕਾਸ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਉਥੇ ਹੀ ਅਮਲੋਹ ਸ਼ਹਿਰ ਵਿਚ ਹੋਣ ਵਾਲੇ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤੇ ਜਾਣਗੇ ਅਤੇ ਨਵੇਂ ਵਿਕਾਸ ਦੇ ਕੰਮਾ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ ।br br ~PR.


User: Oneindia Punjabi

Views: 1

Uploaded: 2025-02-19

Duration: 06:13