Amritsar News | Amritsar ਪੁਲਿਸ ਨੇ ਚੁੱਕਿਆ ਆਪਣਾ ਹੀ ਮੁਲਾਜ਼ਮ, ਕਰਦਾ ਸੀ ਆਹ ਕੰਮ | Oneindia Punjabi

Amritsar News | Amritsar ਪੁਲਿਸ ਨੇ ਚੁੱਕਿਆ ਆਪਣਾ ਹੀ ਮੁਲਾਜ਼ਮ, ਕਰਦਾ ਸੀ ਆਹ ਕੰਮ | Oneindia Punjabi

ਦੇਖ ਲਓ ਪੁਲਿਸ ਮੁਲਾਜ਼ਮਾਂ ਦੇ ਹਾਲ br ਕਰ'ਤਾ ਕਾਂਡ, ਵੀਡੀਓ ਆਈ ਸਾਹਮਣੇ ! br ਹੋਈ ਗ੍ਰਿਫ਼ਤਾਰੀ | br br br br ਭ੍ਰਿਸ਼ਟਾਚਾਰ ਵਿਰੁੱਧ ਆਪਣੀ ਜ਼ੀਰੋ ਟਾਲਰੈਂਸ ਨੀਤੀ ਦੇ ਹਿੱਸੇ ਵਜੋਂ, Amritsar ਪੁਲਿਸ ਨੇ ਸੀ-ਡਵੀਜ਼ਨ ਪੁਲਿਸ ਸਟੇਸ਼ਨ 'ਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਦੋ ਭ੍ਰਿਸ਼ਟ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਖੁਦ ਜਾਣਕਾਰੀ ਸਾਂਝੀ ਕੀਤੀ | ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਪਰਸੈਂਟ ਟੋਲਰੈਂਸ ਰੱਖਦੀ ਹੈ | ਇਸ ਕਰਕੇ ਸੀ-ਡਵੀਜ਼ਨ ਪੁਲਿਸ ਸਟੇਸ਼ਨ 'ਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਜਲਦ ਬਰਖ਼ਾਸਤ ਵੀ ਕੀਤਾ ਜਾਵੇਗਾ | ਦਰਅਸਲ ਉਸਦੀ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਇੱਕ ਵਿਅਕਤੀ ਤੋਂ ਪੈਸੇ ਮੰਗ ਰਿਹਾ ਸੀ ਤੇ ਉਸਨੂੰ NDPS ਐਕਟ ਦੇ ਉਪਰੋਕਤ ਮਾਮਲੇ ਵਿੱਚ ਲੋੜੀਂਦੇ ਅਜੈ ਕੁਮਾਰ ਉਰਫ ਬਿੱਲੀ ਨੂੰ ਫਾਇਦਾ ਪਹੁੰਚਾਉਂਣ ਦਾ ਭਰੋਸਾ ਦੇ ਰਿਹਾ ਸੀ । ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਇਸ ਮਾਮਲੇ 'ਚ ਹੋਰ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ। br br br br br br #PoliceOfficers #PoliceScandal #VideoLeak #ArrestMade #CrimeInvestigation #PoliceMisconduct #BreakingNews #LawEnforcement #CaughtOnCamera #PublicAccountability #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-02-25

Duration: 02:28