Jaggi Johal | Jaggi Johal ਨੂੰ ਅਦਾਲਤ ਨੇ ਟਾ.ਰਗੇ.ਟ ਕਿ.ਲਿੰ.ਗ ਮਾਮਲੇ 'ਚ ਕੀਤਾ ਬਰੀ | Oneindia Punjabi

Jaggi Johal | Jaggi Johal ਨੂੰ ਅਦਾਲਤ ਨੇ ਟਾ.ਰਗੇ.ਟ ਕਿ.ਲਿੰ.ਗ ਮਾਮਲੇ 'ਚ ਕੀਤਾ ਬਰੀ | Oneindia Punjabi

ਜੱਗੀ ਜੌਹਲ ਨੂੰ ਅਦਾਲਤ ਤੋਂ ਮਿਲੀ ਰਾਹਤ br ਡੇਰਾ ਪ੍ਰੇਮੀ ਮਾਮਲੇ 'ਚ ਹੋਏ ਬਰੀ | br br #jaggijohal #derasirsa #faridkotnews br br ਟਾਰਗੇਟ ਕਿਲਿੰਗ ਮਾਮਲੇ 'ਚ ਅਦਾਲਤ ਨੇ ਬ੍ਰਿਟਿਸ਼ ਨਾਗਰਿਕ ਜਗਜੀਤ ਸਿੰਘ ਉਰਫ਼ ਜੱਗੀ ਜੌਹਲ ਨੂੰ ਬਰੀ ਕਰ ਦਿੱਤਾ ਹੈ | ਇਹ ਜਾਣਕਾਰੀ ਜੱਗੀ ਜੌਹਲ ਦੇ ਵਕੀਲ ਨੇ ਦਿੱਤੀ | ਜੱਗੀ ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹ ਤਿੰਨਾਂ ਵਿਅਕਤੀਆਂ ਦੀ ਸਜ਼ਾ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਕਰਨਗੇ। ਦੱਸ ਦਈਏ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ 'ਚ ਡੇਰਾ ਸਿਰਸਾ ਦੇ ਪ੍ਰੇਮੀ ਗੁਰਦੀਪ ਸਿੰਘ ਦੇ ਕਤਲ ਮਾਮਲੇ 'ਚ ਟਾਰਗੇਟ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ 'ਚ ਜੱਗੀ ਜੌਹਲ ਤੇ ਹੋਰਾਂ ਦੇ ਨਾਮ ਸਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜੱਗੀ ਜੌਹਲ ਨੂੰ ਬਰੀ ਕਰ ਦਿੱਤਾ ਹੈ। ਪਰ ਹੋਰ ਕਤਲ ਕੇਸਾਂ ’ਚ ਨਾਮਜ਼ਦ ਹੋਣ ਕਾਰਨ ਉਸ ਦੀ ਰਿਹਾਈ ਨਹੀਂ ਹੋਵੇਗੀ। ਹਿੰਦੂ ਸੰਗਠਨਾਂ ਨਾਲ ਜੁੜੇ ਨਾਮੀ ਲੋਕਾਂ ਦੇ ਕਤਲ ਮਾਮਲੇ ’ਚ ਫੜੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ 4 ਨਵੰਬਰ 2017 ਨੂੰ ਪੰਜਾਬ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੌਹਲ ਦੀ ਗ੍ਰਿਫ਼ਤਾਰੀ ਉਸ ਦੇ ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੋਈ ਸੀ। ਜ਼ਿਕਰਯੋਗ ਹੈ ਕਿ ਉਸ ਦੀ ਗ੍ਰਿਫ਼ਤਾਰੀ ਵਿਰੁੱਧ ਕਈ ਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਸਨ। ਪੁਲਿਸ ਵੱਲੋਂ ਉਸ ਖ਼ਿਲਾਫ਼ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਗਤਾਰ ਸਿੰਘ ਜੌਹਲ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਕਾਰਕੁਨ ਸਨ | ਉਹ ਅਕਤੂਬਰ 2017 ਨੂੰ ਭਾਰਤ 'ਚ ਵਿਆਹ ਕਰਵਾਉਣ ਲਈ ਆਏ ਸਨ | ਵਿਆਹ ਤੋਂ ਕਰੀਬ 15 ਦਿਨਾਂ ਬਾਅਦ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਅਦਾਲਤ ਨੇ ਟਾਰਗੇਟ ਕਿਲਿੰਗ ਮਾਮਲੇ 'ਚ ਉਸਨੂੰ ਬਰੀ ਕਰ ਦਿੱਤਾ ਹੈ ਪਰ ਹੋਰ ਕੇਸਾਂ 'ਚ ਵੀ ਨਾਮਜ਼ਦ ਹੋਣ ਕਾਰਨ ਉਸਨੂੰ ਰਿਹਾਈ ਨਹੀਂ ਮਿਲੇਗੀ | br br #JaggiJohal #CourtRelief #DeraPremiCase #CourtVerdict #PunjabNews #LegalVictory #JaggiJohalAcquitted #PunjabPolitics #LegalBattle #JusticeForJaggi #latestnews #trendingnews #updatenews #newspunjab #punjabnews #oneindiapunjabibr br ~PR.


User: Oneindia Punjabi

Views: 0

Uploaded: 2025-03-05

Duration: 01:11