ਕਿਸਾਨਾਂ ਨੂੰ 24 ਘੰਟਿਆਂ ਅੰਦਰ ਹੋਵੇਗੀ ਕਣਕ ਦੀ ਅਦਾਇਗੀ: ਮੰਤਰੀ ਲਾਲਜੀਤ ਭੁੱਲਰ

ਕਿਸਾਨਾਂ ਨੂੰ 24 ਘੰਟਿਆਂ ਅੰਦਰ ਹੋਵੇਗੀ ਕਣਕ ਦੀ ਅਦਾਇਗੀ: ਮੰਤਰੀ ਲਾਲਜੀਤ ਭੁੱਲਰ

pਪੰਜਾਬ ਦੇ ਟਰਾਂਸਪੋਰਟ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ (ਸ਼ੁੱਕਰਵਾਰ) ਤਰਨਤਾਰਨ ਵਿਖੇ ਦਾਣਾ ਮੰਡੀ ਪੱਟੀ, ਹਰੀਕੇ, ਸਰਹਾਲੀ ਅਤੇ ਨੌਸ਼ਹਿਰਾ ਪੰਨੂਆਂ ਵਿਖੇ ਪਹੁੰਚ ਕੇ ਕਣਕ ਦੀ ਰਸਮੀਂ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੰਡੀ ਚੋਂ ਕਣਕ ਦਾ ਇੱਕ-ਇੱਕ ਦਾਣਾ ਚੁੱਕਿਆ ਜਾਵੇਗਾ।ਕਿਸਾਨਾਂ ਨੂੰ 24 ਘੰਟਿਆਂ ਅੰਦਰ ਪੈਮੇਂਟ ਦੀ ਅਦਾਇਗੀ ਕੀਤੀ ਜਾਵੇਗੀ। ਜੇਕਰ ਮੰਡੀ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਹੁੰਦੀ ਹੈ, ਤਾਂ ਅਸੀਂ ਉਨ੍ਹਾਂ ਨਾਲ ਹਾਂ।ਫ਼ਸਲ ਦੀ ਬੰਪਰ ਪੈਦਾਵਾਰ ਨੂੰ ਦੇਖਦਿਆਂ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ 59 ਖਰੀਦ ਕੇਂਦਰ ਬਣਾਏ ਗਏ ਹਨ।p


User: ETVBHARAT

Views: 4

Uploaded: 2025-04-18

Duration: 02:50

Your Page Title