ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ

ਪੰਜਾਬ ਦੇ ਸਰਹੱਦੀ ਪਿੰਡਾਂ ’ਚੋਂ ਮਿਲੀਆਂ ਮਿਜ਼ਾਇਲਾਂ

pਅੰਮ੍ਰਿਤਸਰ: ਭਾਰਤ-ਪਾਕਿ ਜੰਗ ਦੌਰਾਨ ਵੀਰਵਾਰ ਸਵੇਰੇ ਕਥੂਨੰਗਲ ਦੇ ਜੇਠੂਵਾਲ ਪਿੰਡ ਤੋਂ ਮਿਜ਼ਾਈਲ ਦਾ ਮਲਬਾ ਬਰਾਮਦ ਹੋਇਆ। ਹੁਣ ਜੇਠੂਵਾਲ ਤੋਂ ਬਾਅਦ ਜੰਡਿਆਲਾ ਦੇ ਮੱਖਣ ਹਨੇਰੀ, ਪੰਧੇਰ, ਕੰਬੋ, ਢੁੱਧਾਲਾ ਵਿੱਚ ਵੀ ਰਾਕੇਟ ਦਾ ਮਲਬਾ ਡਿੱਗਿਆ ਪਾਇਆ ਗਿਆ। ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਅਤੇ ਸੁਨਾ ਦੇ ਕਰਮਚਾਰੀਆਂ ਨੇ ਮਲਬਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।ਹਾਲਾਂਕਿ, ਇਸ ਬਾਰੇ ਕੋਈ ਧਮਾਕਾ ਜਾਂ ਆਵਾਜ਼ ਨਹੀਂ ਸੁਣਾਈ ਦਿੱਤੀ। ਜਦੋਂ ਪਿੰਡ ਵਾਸੀ ਸਵੇਰੇ ਆਪਣੇ ਕੰਮ ਲਈ ਬਾਹਰ ਗਏ ਤਾਂ ਉਨ੍ਹਾਂ ਨੇ ਖੇਤਾਂ ਵਿੱਚ ਮਿਜ਼ਾਈਲ ਦਾ ਮਲਬਾ ਦੇਖਿਆ ਅਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਘਟਨਾ ਬਾਰੇ ਸੂਚਿਤ ਕੀਤਾ। ਐਸਐਸਪੀ ਮਨਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਮਿਜ਼ਾਈਲ ਦਾ ਮਲਬਾ ਹੈ। ਪਰ ਇਹ ਪੁਸ਼ਟੀ ਨਹੀਂ ਹੋਈ ਕਿ ਇਹ ਕਿਸ ਦੇਸ਼ ਨਾਲ ਸਬੰਧਤ ਹੈ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ, ਫੌਜੀ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।p


User: ETVBHARAT

Views: 0

Uploaded: 2025-05-08

Duration: 04:26

Your Page Title