ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ

ਸ਼ਰਮਨਾਕ: ਬਰਨਾਲਾ 'ਚ ਫੁੱਫੜ ਵਲੋਂ ਨਾਬਾਲਗ ਭਤੀਜੀ ਨਾਲ ਬਲਾਤਕਾਰ

pਬਰਨਾਲਾ: ਜ਼ਿਲ੍ਹੇ 'ਚ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਜਿਥੇ ਫੁੱਫੜ ਵਲੋਂ ਆਪਣੀ ਹੀ ਭਤੀਜੀ ਨਾਲ ਬਲਾਤਕਾਰ ਕੀਤਾ ਗਿਆ ਹੈ। ਸ਼ਹਿਰ ਬਰਨਾਲਾ ਦੇ ਨਜ਼ਦੀਕੀ ਪਿੰਡ ਦੀ ਇਹ ਘਟਨਾ ਹੈ, ਜਿੱਥੇ ਪੀੜਤ ਬੱਚੀ ਆਪਣੇ ਫ਼ੁੱਫੜ ਦੇ ਘਰ ਛੁੱਟੀਆਂ ਕੱਟਣ ਆਈ ਹੋਈ ਸੀ। ਜਿੱਥੇ ਮੁਲਜ਼ਮ ਨੇ ਬੱਚੀ ਨਾਲ ਇਸ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਪੀੜਤ ਬੱਚੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮੁਲਜ਼ਮ ਫ਼ੁੱਫੜ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕੰਟਰੋਲ ਰੂਮ ਰਾਹੀਂ ਸੂਚਨਾ ਮਿਲੀ ਸੀ ਕਿ ਇੱਕ ਛੋਟੀ ਬੱਚੀ ਨਾਲ ਪਿੰਡ ਦੇ ਵਿਅਕਤੀ ਨੇ ਬਲਾਤਕਾਰ ਕੀਤਾ ਹੈ। ਜਿਸ ਤੋਂ ਬਾਅਦ ਪਰਿਵਾਰ ਵਲੋਂ ਪੀੜਤ ਬੱਚੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਬੱਚੀ 12 ਸਾਲ ਤੋਂ ਘੱਟ ਉਮਰ ਦੀ ਹੈ, ਜੋ ਆਪਣੇ ਫੁੱਫੜ ਕੋਲ ਆਈ ਹੋਈ ਸੀ।p


User: ETVBHARAT

Views: 0

Uploaded: 2025-07-05

Duration: 01:37

Your Page Title