ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ

ਪਰਵਿੰਦਰ ਝੋਟੇ ਦਾ ਫਿਰ ਪਿਆ ਪੰਗਾ, ਵਿਧਾਇਕ ਦੇ ਸਮਾਗਮ 'ਚ ਕੀਤਾ ਹੰਗਾਮਾ

pਮਾਨਸਾ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਨਸਾ 'ਚ ਕਰਵਾਏ ਜਾ ਰਹੇ ਨਸ਼ਾ ਮੁਕਤੀ ਯਾਤਰਾ ਦੇ ਸਮਾਗਾਮ ਵਿੱਚ ਸਮਾਜ ਸੇਵੀ ਨੌਜਵਾਨ ਪਰਵਿੰਦਰ ਸਿੰਘ ਝੋਟੇ ਨੇ ਹੰਗਾਮਾ ਕਰ ਦਿੱਤਾ। ਦੱਸ ਦਈਏ ਕਿ ਵਿਧਾਇਕ ਵਿਜੇ ਸਿੰਗਲਾ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁਚੱਰ ਵੱਲੋਂ ਇਸ ਯਾਤਰਾ ਦਾ ਆਗਾਜ਼ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਨੇ ਮੌਕੇ 'ਤੇ ਪਹੁੰਚ ਕੇ ਇਹ ਸਮਾਗਮ ਰੁਕਵਾ ਦਿੱਤਾ। ਝੋਟੇ ਨੇ ਕਿਹਾ ਕਿ 'ਨਸ਼ੇ ਖਿਲਾਫ ਖੜ੍ਹੇ ਇਨ੍ਹਾਂ ਲੀਡਰਾਂ ਨੂੰ ਮੈਂ ਸਵਾਲ ਕਰਨਾ ਚਾਹੁੰਦਾ ਹਾਂ ਕਿ ਦੱਸੋ ਕਿਸ ਜਗ੍ਹਾ ਤੋਂ ਨਸ਼ਾ ਖਤਮ ਹੋਇਆ ਹੈ। ਹਰ ਪਾਸੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਸਰਕਾਰ ਦੇ ਬੰਦੇ ਹੀ ਇਸ ਵਿੱਚ ਲੱਗੇ ਹੋਏ ਹਨ। ਜਦ ਕੋਈ ਇਸ ਦੇ ਖਿਲਾਫ ਅਵਾਜ਼ ਚੁੱਕਦਾ ਹੈ ਤਾਂ ਉਸ 'ਤੇ ਹੀ ਪਰਚੇ ਪਾ ਦਿੱਤੇ ਜਾਂਦੇ ਹਨ। ਮੈਂ ਤੁਹਾਨੂੰ ਦਿਖਾਉਂਦਾ ਹਾਂ ਮਾਨਸਾ ਦੇ ਵਿੱਚ ਕਿੰਨਾ ਨਸ਼ਾ ਵਿਕ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਹੁੰਦੀ। ਅਜੇ ਵੀ ਸਮਾਂ ਹੈ ਲੋਕ ਜਾਗਰੁਕ ਹੋਣ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।' ਇਥੇ ਦੱਸਣਯੋਗ ਹੈ ਕਿ ਹੰਗਾਮੇ ਦੀ ਖਬਰ ਮਿਲਦੇ ਹੀ ਵਿਧਾਇਕ ਨੇ ਵੀ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਨਸ਼ਾ ਮੁਕਤ ਯਾਤਰਾ ਫੇਲ੍ਹ ਹੋ ਗਈ।p


User: ETVBHARAT

Views: 8

Uploaded: 2025-07-26

Duration: 01:09