ਬਿਆਸ ਦਰਿਆ ਨੇ ਬਿਪਤਾ 'ਚ ਪਾਏ ਪਿੰਡ ਰਾਜੇਵਾਲ ਦੇ ਲੋਕ

ਬਿਆਸ ਦਰਿਆ ਨੇ ਬਿਪਤਾ 'ਚ ਪਾਏ ਪਿੰਡ ਰਾਜੇਵਾਲ ਦੇ ਲੋਕ

pਸੁਲਤਾਨਪੁਰ ਲੋਧੀ: ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਰਾਜੇਵਾਲ ਕੋਲ ਦਰਿਆ ਬਿਆਸ ਵੱਲੋਂ ਜ਼ਬਰਦਸਤ ਢਾਅ ਲਗਾਈ ਜਾ ਰਹੀ ਹੈ। ਸ੍ਰੀ ਗੋਇੰਦਵਾਲ ਸਾਹਿਬ ਬਿਆਸ ਪੁਲ ਕੋਲ ਧੁੱਸੀ ਬੰਨ੍ਹ ਤੇ ਵੱਸੇ ਇਸ ਪਿੰਡ ਨੂੰ ਖਤਰਾ ਬਣਿਆ ਹੋਇਆ ਹੈ। ਭਾਵੇਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਕਾਫੀ ਘੱਟ ਗਿਆ ਹੈ ਪਰ ਦਰਿਆ ਬਿਆਸ ਵੱਲੋਂ ਪਿਛਲੇ ਪਾਸੇ ਤੋਂ ਆਪਣੇ ਵਹਿਣ ਨੂੰ ਬਦਲਣ ਕਾਰਨ ਸਾਰਾ ਪਾਣੀ ਪਿੰਡ ਦੇ ਸਾਹਮਣੇ ਆ ਗਿਆ ਹੈ, ਜਿਸ ਕਾਰਨ 10 ਤੋਂ 12 ਫੁੱਟ ਉੱਚੀਆਂ ਲਹਿਰਾਂ ਆਉਣ ਕਾਰਨ ਪਿੰਡ ਵਾਸੀ ਘਬਰਾਏ ਹੋਏ ਹਨ। ਧੁੱਸੀ ਬੰਨ੍ਹ ਤੋਂ ਕਰੀਬ 20 ਫੁੱਟ ਪਾਣੀ ਦਾ ਤੇਜ਼ ਵਹਾਅ ਆਉਣ ਕਾਰਨ ਪਿੰਡ ਵਾਸੀ ਦਰੱਖਤ ਵੱਢ ਕੇ ਕੰਢਿਆਂ ਦੇ ਨਾਲ ਸੁੱਟ ਰਹੇ ਹਨ ਤਾਂ ਜੋਂ ਢਾਅ ਨੂੰ ਰੋਕਿਆ ਜਾ ਸਕੇ,ਪਰ ਪਿੰਡ ਵਾਸੀ ਬੇਵੱਸ ਦਿਸ ਰਹੇ ਸਨ, ਕਿਉਂਕਿ ਵੱਢੇ ਹੋਏ ਦਰੱਖ਼ਤ ਪਾਣੀ ਦੇ ਤੇਜ਼ ਵਹਾਅ ਕਾਰਨ ਕੁਝ ਸਮਾਂ ਹੀ ਟਿਕਦੇ ਹਨ ਤੇ ਪਾਣੀ ਵਿਚ ਵਹਿ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਵਾਸੀਆਂ ਦੀ ਸਰੁੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਤੁਰੰਤ ਇਥੇ ਪੱਥਰ ਲਗਾਏ ਜਾਣ।p


User: ETVBHARAT

Views: 2

Uploaded: 2025-09-09

Duration: 06:07

Your Page Title