ਬਾਘਾਪੁਰਾਣਾ ਹਲਕੇ ਦੇ ਪਿੰਡ ਮੱਲਕੇ 'ਚ ਚੱਲੀਆਂ ਕਿਰਪਾਨਾਂ, ਘਟਨਾ CCTV 'ਚ ਕੈਦ

ਬਾਘਾਪੁਰਾਣਾ ਹਲਕੇ ਦੇ ਪਿੰਡ ਮੱਲਕੇ 'ਚ ਚੱਲੀਆਂ ਕਿਰਪਾਨਾਂ, ਘਟਨਾ CCTV 'ਚ ਕੈਦ

pਮੋਗਾ: ਜ਼ਿਲ੍ਹਾ ਦੇ ਕਸਬਾ ਬਾਘਾ ਪੁਰਾਣਾ ਦੇ ਅਧੀਨ ਪੈਂਦੇ ਪਿੰਡ ਮੱਲਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ। ਜਦੋਂ ਦੋ ਧਿਰਾਂ ਦੇ ਵਿਚਕਾਰ ਅਚਾਨਕ ਤੇਜ਼ ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਵਿੱਚ ਝਗੜਾ ਹੋ ਗਿਆ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਈ ਨੌਜਵਾਨ ਹਥਿਆਰ ਚੁੱਕ ਕੇ ਇੱਕ ਧਿਰ ’ਤੇ ਹਮਲਾ ਕਰ ਰਹੇ ਹਨ। ਘਟਨਾ ਦੌਰਾਨ ਹਫ਼ੜਾਤਫੜੀ ਦਾ ਮਾਹੌਲ ਬਣ ਗਿਆ ਅਤੇ ਸਥਾਨਕ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਮਲਸਰ ਦੇ ਇੰਚਾਰਜ ਕਮਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਪੂਰੀ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੂਟੇਜ਼ ਨੂੰ ਖੰਗਾਲਦਿਆਂ ਹਮਲਾਵਰਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝਗੜੇ ਦੀ ਜਾਣਕਾਰੀ ਪਿੰਡ ਦੇ ਸਰਪੰਚ ਵੱਲੋਂ ਦਿੱਤੀ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਇਸੇ ਦੌਰਾਨ ਝਗੜੇ ਵਿੱਚ ਜਖ਼ਮੀ ਹੋਏ ਗੁਰਮੀਤ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।p


User: ETVBHARAT

Views: 2

Uploaded: 2025-10-13

Duration: 01:26

Your Page Title