ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ

ਧਨਤੇਰਸ ਮੌਕੇ ਅੰਮ੍ਰਿਤਸਰ ਦੇ ਬਜ਼ਾਰਾਂ 'ਚ ਲੱਗੀ ਰੌਣਕ, ਲੋਕ ਕਰ ਰਹੀ ਖਰੀਦਦਾਰੀ

pਅੰਮ੍ਰਿਤਸਰ: ਦਿਵਾਲੀ ਤੋਂ ਪਹਿਲਾਂ ਧਨਤੇਰਸ ਦੇ ਮੌਕੇ ‘ਤੇ ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਰੌਣਕ ਦੇਖਣ ਨੂੰ ਮਿਲੀ। ਸਵੇਰੇ ਤੋਂ ਹੀ ਲੋਕ ਧਨਤੇਰਸ ਦੀ ਖਰੀਦਦਾਰੀ ਲਈ ਬਜ਼ਾਰਾਂ ਵਿੱਚ ਪਹੁੰਚਣ ਲੱਗੇ ਤੇ ਸ਼ਾਮ ਤੱਕ ਗਾਹਕਾਂ ਦੀ ਖੂਬ ਭੀੜ ਰਹੀ। ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਸਜਾਏ ਗਏ ਸਟਾਲ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ। ਸੁਨਿਆਰਿਆਂ ਦੀ ਦੁਕਾਨ 'ਤੇ ਵੀ ਭੀੜ ਦੇਖਣ ਨੂੰ ਮਿਲੀ। ਸੁਨਿਆਰ ਸੁਸ਼ੀਲ ਪਦਮ ਤੇ ਆਸ਼ੀਸ਼ ਲੂਥਰਾ ਨੇ ਦੱਸਿਆ ਕਿ ਇਸ ਵਾਰ ਲੋਕਾਂ ਵਿੱਚ ਧਨਤੇਰਸ ਦੀ ਤਰੀਕ ਨੂੰ ਲੈ ਕੇ ਥੋੜ੍ਹੀ ਉਲਝਣ ਸੀ ਕਿ ਆਖ਼ਿਰ ਤਿਉਹਾਰ ਅੱਜ ਹੈ ਜਾਂ ਕੱਲ੍ਹ, ਪਰ ਇਸ ਸਾਲ ਦੋ ਦਿਨ ਧਨਤੇਰਸ ਆਉਣ ਕਾਰਨ ਗਾਹਕਾਂ ਦੀ ਗਿਣਤੀ ਹੋਰ ਵਧ ਗਈ। ਲੋਕ ਪੁਰਾਣੇ ਸਮਿਆਂ ਤੋਂ ਇਸ ਦਿਨ ਨੂੰ ਖਰੀਦਦਾਰੀ ਲਈ ਬਹੁਤ ਸ਼ੁਭ ਮੰਨਦੇ ਹਨ ਅਤੇ ਕਈ ਪਰਿਵਾਰ ਇਸੇ ਦਿਨ ਖਰੀਦਦਾਰੀ ਕਰਦੇ ਹਨ। ਧਨਤੇਰਸ ਸਿਰਫ ਖਰੀਦਦਾਰੀ ਦਾ ਦਿਨ ਨਹੀਂ, ਸਗੋਂ ਖੁਸ਼ਹਾਲੀ ਤੇ ਸਮ੍ਰਿੱਧੀ ਦਾ ਪ੍ਰਤੀਕ ਹੈ। ਇਸ ਦਿਨ ਲੋਕ ਧਨ ਦੀ ਦੇਵੀ ਮਾਂ ਲਕਸ਼ਮੀ ਦੀ ਪੂਜਾ ਕਰਦੇ ਹਨ ਤੇ ਨਵੇਂ ਸਮਾਨ ਨਾਲ ਆਪਣੀ ਜ਼ਿੰਦਗੀ ਵਿਚ ਸ਼ੁੱਧਤਾ ਲਿਆਉਣ ਦੀ ਕਾਮਨਾ ਕਰਦੇ ਹਨ।  p


User: ETVBHARAT

Views: 1

Uploaded: 2025-10-18

Duration: 01:22