ਸਰਕਾਰੀ ਹਸਪਤਾਲ 'ਚ ਫਿਰ ਹੋਈ ਗੁੰਡਾਗਰਦੀ, ਕਰਮਚਾਰੀਆਂ ਉੱਤੇ ਨੌਜਵਾਨਾਂ ਨੇ ਕੀਤਾ ਹਮਲਾ

ਸਰਕਾਰੀ ਹਸਪਤਾਲ 'ਚ ਫਿਰ ਹੋਈ ਗੁੰਡਾਗਰਦੀ, ਕਰਮਚਾਰੀਆਂ ਉੱਤੇ ਨੌਜਵਾਨਾਂ ਨੇ ਕੀਤਾ ਹਮਲਾ

pਸੰਗਰੂਰ : ਦੇਰ ਰਾਤ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਤਿੰਨ ਨੌਜਵਾਨ ਇਲਾਜ ਕਰਵਾਉਣ ਦੇ ਲਈ ਆਏ ਅਤੇ ਉਸ ਦੌਰਾਨ ਉਨ੍ਹਾਂ ਵੱਲੋਂ ਹਸਪਤਾਲ ਦੇ ਸਟਾਫ ਨਾਲ ਕੁੱਟਮਾਰ ਕੀਤੀ ਗਈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਹਮਲੇ 'ਚ ਜ਼ਖਮੀ ਕਰਮਚਾਰੀ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਹ ਆਪਣਾ ਇਲਾਜ ਕਰਵਾਉਣ ਆਏ ਸੀ। ਉਨ੍ਹਾਂ ਨੇ ਆਉਂਦੇ ਹੀ ਕਿਹਾ ਕਿ "ਸਾਡੀ ਛਾਤੀ 'ਚ ਦਰਦ ਹੋ ਰਹੀ ਹੈ ਟੀਕਾ ਲੈ ਦਿਉ, ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੀ ਮੁਲਾਜ਼ਮ ਮੈਡਮ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਅਚਾਨਕ ਹਮਲਾ ਕਰ ਦਿੱਤਾ,  ਤਾਂ ਉਹਨਾਂ ਵੱਲੋਂ ਮੇਰੇ ਤੇ ਹਮਲਾ ਕੀਤਾ ਗਿਆ ਜਿਸ ਉਪਰੰਤ ਪੁਲਿਸ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ। ਸਾਨੂੰ ਇਨਸਾਫ ਚਾਹੀਦਾ ਹੈ।" ਉਥੇ ਹੀ ਹਸਪਤਾਲ ਦੇ ਮੈਡੀਕਲ ਅਫਸਰ ਨੇ ਹਸਪਤਾਲ 'ਚ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਉਧਰ ਪੁਲਿਸ ਵੱਲੋਂ ਮਾਮਲੇ ਸਬੰਧੀ ਮਿਲੀ ਸੀਸੀਟੀਵੀ ਦੇ ਅਧਾਰ ਉੱਤੇ ਪੜਤਾਲ ਕਰਨ ਦੀ ਗੱਲ ਆਖੀ ਗਈ ਹੈ। p


User: ETVBHARAT

Views: 4

Uploaded: 2025-10-24

Duration: 02:36