ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ

ਸਰਕਾਰੀ ਹਸਪਤਾਲ ਬਾਹਰ ਵਿਕ ਰਹੇ ਸੀ ਨਸ਼ੀਲੇ ਕੈਪਸੂਲ, ਪੁਲਿਸ ਵੱਲੋਂ ਕਾਬੂ

pਫਾਜ਼ਿਲਕਾ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ 'ਚ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਚਾਹ ਦੀ ਦੁਕਾਨ ਵਾਲਾ ਵਿਅਕਤੀ ਨਸ਼ੀਲੇ ਕੈਪਸੂਲ ਲੋਕਾਂ ਨੂੰ ਵੇਚ ਰਿਹਾ ਸੀ। ਇਸ ਦੀ ਵੀਡੀਓ ਜਦੋਂ ਵਾਇਰਲ ਹੋਈ ਤਾਂ ਪੁਲਿਸ ਵੀ ਐਕਸ਼ਨ 'ਚ ਆਈ ਅਤੇ ਪੁਲਿਸ ਟੀਮ ਨਾਲ ਮੌਕੇ 'ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਪੁਲਿਸ ਵੱਲੋਂ ਇੱਕ ਮੁਲਜ਼ਮ ਨੂੰ 10 ਨਸ਼ੀਲੇ ਕੈਪਸੂਲ ਦੇ ਪੱਤਿਆਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਡੀਐਸਪੀ ਜਲਾਲਾਬਾਦ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਖਿਲਾਫ਼ ਪੁਲਿਸ ਸਖ਼ਤ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਪ੍ਰੈਗਾ ਕੈਪਸੂਲ ਦੇ ਪੱਤੇ ਪੁਲਿਸ ਨੇ ਬਰਾਮਦ ਕੀਤੇ ਹਨ।p


User: ETVBHARAT

Views: 1

Uploaded: 2025-12-09

Duration: 00:36